Sidhu Moosewala ਤੇ Rana Kandowalia ਦੇ ਕਤਲ ਮਾਮਲੇ 'ਚ Wanted Mani Rayya ਗ੍ਰਿਫ਼ਤਾਰ | OneIndia Punjabi

2022-09-16 0

ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ Wanted ਮਨਪ੍ਰੀਤ ਰਈਆ ਉਰਫ਼ ਮਨੀ ਰਈਆ ਨੂੰ AFTF ਦੀ ਟੀਮ ਵੱਲੋਂ ਅੱਜ ਸਵੇਰ ਸਾਰ ਹੀ ਤਰਨਤਾਰਨ ਦੇ ਪਿੰਡ ਕੁਕੜਾਂਵਾਲਾ 'ਚੋਂ ਛਾਪਾ ਮਾਰ ਕੇ ਕਾਬੂ ਕੀਤਾ ਏ। ਮਨੀ ਰਈਆ, ਮੂਸੇਵਾਲਾ ਮਾਮਲੇ ਤੋਂ ਇਲਾਵਾ ਰਾਣਾ ਕੰਧੋਵਾਲੀਆ ਕਤਲਕਾਂਡ 'ਚ ਵੀ ਨਾਮਜ਼ਦ ਸੀ। ਮਨੀ ਰਈਆ 'ਤੇ ਕਈ ਹੋਰ ਮਾਮਲੇ ਵੀ ਦਰਜ ਨੇ। ਪੁਲਿਸ ਨੂੰ ਕਾਫੀ ਸਮੇਂ ਤੋਂ ਗੈਂਗਸਟਰ ਰਈਆ ਦੀ ਤਲਾਸ਼ ਸੀ। ਸਿੱਧੂ ਮੂਸੇਵਾਲਾ ਦੇ ਘਰ ਦੀ ਰੇਕੀ ਵੀ ਮਨਪ੍ਰੀਤ ਰਈਆ ਵੱਲੋਂ ਕੀਤੀ ਗਈ ਸੀ। ਮਨੀ ਰਈਆ ਤੇ ਉਸ ਦਾ ਸਾਥੀ ਮਨਦੀਪ ਤੂਫ਼ਾਨ ਸਿੱਧੂ ਦੇ ਕਤਲ ਵਾਲੇ ਦਿਨ ਤੀਜੇ Module ਦਾ ਹਿੱਸਾ ਸਨ। ਦਰਅਸਲ, ਮਨੀ ਗੋਲਡੀ ਬਰਾੜ ਦੇ ਇਸ਼ਾਰੇ 'ਤੇ ਜੱਗੂ ਭਗਵਾਨਪੁਰੀਆ ਲਈ ਕੰਮ ਕਰਦਾ ਸੀ। #sidhumoosewala #mandeeptufan #punjabpolice

Videos similaires